ਸਤਿਕਾਰਯੋਗ ਕੰਪਿਊਟਰ ਅਧਿਆਪਕ ਸਾਥੀਓ,
ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡਾ ਸੰਘਰਸ਼ ਇਸ ਸਮੇਂ ਸਿਖਰਾਂ ਤੇ ਪਹੁੰਚ ਚੁੱਕਾ
ਹੈ, ਅਤੇ ਹੁਣ ਲੋੜ ਹੈ ਕਿ ਅਸੀਂ ਇਸਨੂੰ ਇੱਕ ਅੰਜਾਮ ਤੱਕ ਪਹੁੰਚਾਈਏ, ਜਿਸ ਵਿੱਚ ਸਾਡੇ
ਸਾਰਿਆਂ ਦੇ ਬਰਾਬਰ ਸਹਿਯੋਗ ਦੀ ਜਰੂਰਤ ਹੈ, ਕਿਉਂਕਿ ਇਹ ਜੋ ਕੱਝ ਵੀ ਹੋਇਆ ਹੈ ਉਹ
ਤੁਹਾਡੇ ਸਹਿਯੋਗ ਨਾਲ ਹੀ ਹੋਇਆ ਹੈ, ਅਤੇ ਤੁਹਾਡੇ ਸਹਿਯੋਗ ਤੋਂ ਬਗੈਰ ਇਹ ਕਦੇ ਵੀ
ਸੰਭਵ ਨਹੀਂ ਸੀ। ਕੰਮ ਮੇਰੇ ਘਰ ਵੀ ਨੇ, ਬੱਚੇ ਸਭ ਦੇ ਬਿਮਾਰ ਹੁੰਦੇ ਨੇ, ਜਨਮ ਦਿਨ ਸਭ
ਦੇ ਘਰ ਹੁੰਦਾ, ਸ਼ੋਕ ਵੀ ਹੁੰਦਾ, ਧਰਮ ਦੇ ਕੰਮ ਵੀ ਜਰੂਰੀ ਨੇ, ਛੁੱਟੀਆਂ ਮੇਰੀਆਂ ਵੀ
ਖਤਮ ਨੇ, ਮਹਿਮਾਨ ਹੋਰ ਅਧਿਆਪਕਾਂ ਦੇ ਘਰ ਵੀ ਆਉਣੇ ਨੇ, ਬਿਮਾਰੀ ਨੂੰ ਵੀ ਨਕਾਰਿਆ
ਨਹੀਂ ਜਾ ਸਕਦਾ, ਪਰ ਜੇ ਅਸੀਂ ਇਸ ਵਾਰ ਖੁੰਝ ਗਏ ਤਾਂ ਸਾਡੇ ਹੱਥ ਆਉਣ ਵਾਲੇ ਸਮੇਂ
ਵਿੱਚ ਕੁੱਝ ਨਹੀਂ ਲੱਗਣਾ, ਸੋ ਮੇਰੀ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਕੱਲ 21
ਤਾਰੀਖ ਦੀ ਰੈਲੀ ਵਿੱਚ ਆਪਣੇ ਪਰਿਵਾਰਾਂ ਸਮੇਤ ਪੁੱਜੋ ਅਤੇ ਦੂਜੇ ਅਧਿਆਪਕਾਂ ਨੂੰ ਵੀ
ਪ੍ਰੇਰਿਤ ਕਰੋ, ਹੁਣ ਗੱਲ ਯੂਨੀਅਨ ਤੋਂ ਉੱਤੇ ਉਠਕੇ ਇੱਕ ਆਮ ਕੰਪਿਊਟਰ ਅਧਿਆਪਕ ਦੀ ਰਹਿ
ਗਈ ਹੈ ਅਤੇ ਜੇਕਰ ਹੁਣ ਵੀ ਅਸੀਂ ਨਾ ਜਾਗੇ ਤਾਂ ਆਉਣ ਵਾਲਾ ਸਮਾਂ ਸਾਨੂੰ ਲਾਹਣਤਾ
ਦੇਵੇਗਾ ਅਤੇ ਸਾਡੇ ਹੱਥ ਸਿਰਫ ਪਛਤਾਵੇ ਤੋਂ ਇਲਾਵਾ ਕੱਝ ਨਹੀਂ ਬਚੇਗਾ।
ਗੁਰਵਿੰਦਰ ਸਿੰਘ ਬਾਜਵਾ
98146 - 81006
No comments:
Post a Comment