ਕੰਪਿਊਟਰ ਮਾਸਟਰ ਯੂਨੀਅਨ ਦੀ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲ਼ੁਕਾ ਨਾਲ ਮੀਟਿੰਗ
ਪੰਜਾਬ ਭਰ ਦੇ ਕੰਪਿਊਟਰ ਅਧਿਆਪਕਾਂ ਦੀ ਸਭ ਤੋਂ ਵੱਡੀ ਜਥੇਬੰਦੀ ਕੰਪਿਊਟਰ ਮਾਸਟਰਜ਼
ਯੂਨੀਅਨ (ਸੀ.ਐਮ.ਯੂ.) ਦੇ ਵਫਦ ਦੀ ਅੱਜ ਇੱਕ ਅਹਿਮ ਮੀਟਿੰਗ ਪੰਜਾਬ ਦੇ ਸਿੱਖਿਆ ਮੰਤਰੀ
ਮਾਣਯੋਗ ਸ. ਸਿਕੰਦਰ ਸਿੰਘ ਮਲੂਕਾ ਨਾਲ ਹੋਈ।ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ
ਯੂਨੀਅਨ ਦੇ ਸੂਬਾ ਪ੍ਰਧਾਨ ਸ. ਗੁਰਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਉਹਨਾਂ ਦੇ ਵਫਦ
ਵੱਲੋਂ ਸਿੱਖਿਆ ਮੰਤਰੀ ਨੂੰ ਆਪਣੀਆਂ ਜਾਇਜ ਮੰਗਾਂ ਜਿਹਨਾਂ ਵਿੱਚ ਕੰਪਿਊਟਰ ਅਧਿਆਪਕਾਂ
ਨੂੰ ਸਿੱਖਿਆ ਵਿਭਾਗ ਵਿੱਚ ਤਬਦੀਲ ਕਰਨਾ, ਅਤੇ ਐਲਾਨਿਆ ਗ੍ਰੇਡ ਪੇ ਦੇਣਾ ਸ਼ਾਮਿਲ ਹੈ
ਬਾਰੇ ਦੱਸਿਆ ਗਿਆ।ਸ. ਮਲੂਕਾ ਨੇ ਇਸ ਸਬੰਧੀ ਕਿਹਾ ਕਿ ਉਹ ਉਹਨਾਂ ਦੀਆਂ ਮੰਗਾਂ ਬਾਰੇ
ਚੰਗੀ ਤਰ੍ਹਾਂ ਜਾਣੂ ਹਨ ਅਤੇ ਇਹ ਮੰਗਾਂ ਵਿਚਾਰ ਅਧੀਨ ਹਨ ਜਿਸਦੇ ਚਲਦੇ ਅਗਲੇ ਹਫਤੇ
ਉਹਨਾਂ ਵੱਲੋਂ ਸਬੰਧਿਤ ਉੱਚ ਅਧਿਕਾਰੀਆਂ ਨਾਲ ਪੱਧਰ ਤੇ ਇੱਕ ਅਹਿਮ ਮੀਟਿੰਗ ਕੀਤੀ ਜਾ
ਰਹੀ ਹੈ।ਉਹਨਾਂ ਕਿਹਾ ਕਿ ਇੱਕ ਹਫਤੇ ਦੇ ਅੰਦਰ ਅੰਦਰ ਇਹਨਾਂ ਮੰਗਾਂ ਸਬੰਧੀ ਅੰਤਿਮ
ਫੈਸਲਾ ਲੈ ਲਿਆ ਜਾਵੇਗਾ।ਸ਼੍ਰੀ ਬਾਜਵਾ ਨੇ ਅੱਗੇ ਦੱਸਿਆ ਕਿ ਪਿਛਲੇ ਲਗਭਗ ਤਿੰਨ ਸਾਲਾਂ
ਤੋਂ ਉਹਨਾਂ ਦੀ ਜੱਥੇਬੰਦੀ ਵੱਲੋਂ ਆਪਣੇੇ ਬਣਦੇ ਹੱਕਾਂ ਦੀ ਪ੍ਰਾਪਤੀ ਲਈ ਯਤਨਸ਼ੀਲ ਹੈ
ਅਤੇ ਪੰਜਾਬ ਭਰ ਦੇ 7000 ਕੰਪਿਊਟਰ ਅਧਿਆਪਕਾਂ ਦੇ ਹੱਕਾਂ ਦੀ ਪ੍ਰਾਪਤੀ ਲਈ ਹਰ ਸੰਭਵ
ਯਤਨ ਕਰ ਰਹੀ ਹੈ।ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ
ਪਰਮਿੰਦਰ ਸਿਵੀਆ ਮੁਕਤਸਰੀ, ਲੀਗਲ ਅਡਵਾਇਜਰ ਰਾਜ ਸੁਰਿੰਦਰ ਕਾਹਲੋਂ, ਗੁਰਿੰਦਰ ਗਿੱਲ
ਗੁਰਦਾਸਪੁਰ, ਅਤੇ ਜਤਿੰਦਰ ਕੁਮਾਰ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।
No comments:
Post a Comment