.

add

Saturday, 12 October 2013

Meeting with EM S. Maluka

ਬਹੁਤ ਸਾਰੇ ਕੰਪਿਊਟਰ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨਾਲ ਹੋਈ ਮੀਟਿੰਗ ਬਾਰੇ ਜਾਣਕਾਰੀ ਲੈਣ ਲਈ ਫੋਨ ਕੀਤੇ ਜਾ ਰਹੇ ਹਨ, ਅਤੇ ਮੈਸੇਜ ਪ੍ਰਾਪਤ ਹੋ ਰਹੇ ਹਨ .. ਪਰ ਆਪ ਜੀ ਤੋਂ ਮੁਆਫੀ ਮੰਗਦੇ ਹੋਏ ਇਹ ਕਹਿਣਾ ਪੈ ਰਿਹਾ ਹੈ ਕਿ ਇੰਨੇ ਫੋਨਾਂ ਅਤੇ ਮੇਸੇਜ ਦਾ ਜਵਾਬ ਦੇਣਾ ਸੰਭਵ ਨਹੀਂ ਹੈ। ਅੱਜ ਦਾ ਪੂਰਾ ਘਟਨਾ ਕ੍ਰਮ ਹੇਠ ਲਿਖੇ ਅਨੁਸਾਰ ਹੈ। ਸਪਸ਼ਟ ਕੀਤਾ ਜਾਂਦਾ ਹੈ ਕਿ ਇਸ ਵਿੱਚ ਕੋਈ ਵੀ ਵਾਧੂ ਘਾਟੂ ਜਾਣਕਾਰੀ ਨਹੀਂ ਹੈ ਜਿਸ ਨਾਲ ਆਪ ਜੀ ਨੂੰ ਗੁਮਰਾਹ ਕੀਤਾ ਜਾ ਸਕੇ।

ਸ਼ਵੇਰੇ ਸਵਾ 9 ਵਜੇ ਤੋਂ ਖੜਕੇ ਸਾਡੀ ਵਾਰੀ ਬਾਂਅਦ ਦੁਪਹਿਰ 2.30 ਵਜੇ ਆਈ। ਮੀਟਿੰਗ ਵਿੱਚ ਸ. ਬਾਜਵਾ ਦੀ ਅਗਵਾਈ ਵਿੱਚ ਸੀ ਐਮ ਯੂ ਪੈਨਲ ਨੇ ਸ. ਮਲੂਕਾ ਨੂੰ ਇਹ ਦੱਸਿਆ ਕਿ ਕੰਪਿਊਟਰ ਅਧਿਆਪਕਾਂ ਦਾ ਜਿੰਨਾ ਵੀ ਖਰਚਾ ਹੈ ਉਹ ਸਾਰਾ ਪੰਜਾਬ ਸਰਕਾਰ ਚੁੱਕ ਰਹੀ ਹੈ। ਸ. ਮਲੂਕਾ ਨੇ ਸਾਰੇ ਡਾਕੂਮੈਂਟ, ਨੋਟੀਫਿਕੇਸ਼ਨ ਚੈੱਕ ਕੀਤੇ ਅਤੇ ਡੀ ਜੀ ਐੱਸ ਈ ਸਾਹਿਬ ਨੂੰ ਹੁਕਮ ਕੀਤਾ ਕਿ ਇਹਨਾ ਦਾ ਸਾਰਾ ਕੇਸ ਸਟੱਡੀ ਕਰਕੇ ਉਹਨਾਂ ਨੂੰ ਦੱਸਿਆ ਜਾਵੇ ਤਾਂ ਜੋ ਮੁੱਖ ਮੰਤਰੀ ਸਾਹਿਬ ਨਾਲ ਗੱਲਬਾਤ ਤੋਂ ਬਾਅਦ ਸਾਨੂੰ ਸਿੱਖਿਆ ਵਿਭਾਗ ਵਿੱਚ ਤਬਦੀਲ ਕੀਤਾ ਜਾ ਸਕੇ।

ਮੀਟਿੰਗ ਖਤਮ ਹੋਣ ਉਪਰੰਤ ਜਦੋਂ ਮਲੂਕਾ ਸਾਹਿਬ ਬਾਹਰ ਆਏ ਤਾਂ ਉਹਨਾਂ ਇੱਕ ਬਾਰ ਫੇਰ ਸ. ਗੁਰਵਿੰਦਰ ਸਿੰਘ ਬਾਜਵਾ ਨੂੰ ਸਾਡੀ ਸਿੱਖਿਆ ਵਿਭਾਗ ਵਾਲੀ ਮੰਗ ਜਲਦ ਹੀ ਮੰਨੇ ਜਾਣ ਦਾ ਭਰੋਸਾ ਦਿੱਤਾ।

ਮੀਟਿੰਗ ਉਪਰੰਤ ਡੀ ਜੀ ਐਸ ਈ ਸਾਹਿਬ ਸ਼੍ਰੀ ਕੁਮਾਰ ਰਾਹੁਲ ਨੇ ਵਿਸ਼ੇਸ਼ ਤੌਰ ਤੇ ਸੀ ਐਮ ਯੂ ਦੇ ਵਫਦ ਨਾਲ ਗੱਲਬਾਤ ਕੀਤੀ ਅਤੇ ਸਾਡੀਆਂ ਮੰਗਾਂ ਨੂੰ ਜਾਇਜ ਦੱਸਦੇ ਹੋਏ ਛੇਤੀ ਹੀ ਨਤੀਜਾ ਦੇਣ ਦਾ ਭਰੋਸਾ ਦਿੱਤਾ।

ਅੱਜ ਦੇ ਸੀ ਐਮ ਯੂ ਵਫਦ ਵਿੱਚ ਸ. ਬਾਜਵਾ ਤੋਂ ਇਲਾਵਾ ਰਾਜਸੁਰਿੰਦਰ ਕਾਹਲੋਂ, ਸ਼੍ਰੀ ਜਸਬੀਰ ਸਿੰਘ ਗੁਰਦਾਸਪੁਰ, ਲਲਿਤ ਸ਼ਰਮਾ ਪ੍ਰਧਾਨ ਸੀ ਐਮ ਯੂ ਅਮ੍ਰਿਤਸਰ, ਪਰਮਿੰਦਰ ਮੁਲਤਸਰ, ਨੈਬ ਸਿੰਘ ਸੰਗਰੂਰ, ਮਨਪ੍ਰੀਤ ਸਿੰਘ, ਮਨਮੋਹਣ ਸਿੰਘ ਪਟਿਆਲਾ,ਪ੍ਰਭਜੋਤ ਸਿੰਘ, ਸ਼੍ਰੀ ਦਵਿੰਦਰ ਪਾਠਕ, ਓਂਕਾਰ ਸਿੰਘ ਆਦਿ ਨੇ ਭਾਗ ਲਿਆ।

ਤੁਹਾਡੇ ਸਹਿਯੋਗ ਲਈ ਸੀ ਐਮ ਯੂ ਪੰਜਾਬ ਪੰਜਾਬ ਭਰ ਦੇ ਕੰਪਿਊਟਰ ਅਧਿਆਪਕਾਂ ਦਾ ਧੰਨਵਾਦ ਕਰਦਾ ਹੈ।

No comments:

Post a Comment