.

add

Monday, 28 October 2013

 ਬੜੀ ਦੇਰ ਤੋਂ ਦੇਖਣ ਵਿੱਚ ਆ ਰਿਹਾ ਹੈ ਕਿ ਜਦੋਂ ਵੀ ਕਿਸੇ ਯੂਨੀਅਨ ਦੁਆਰਾ ਕੋਈ ਸੂਚਨਾ ਸਾਂਝੀ ਕੀਤੀ ਜਾਂਦੀ ਹੈ ਤਾਂ ਕਈ ਸ਼ੁਭਚਿੰਤਕ, ਅਤੇ ਕਈ ਕੰਪਿਊਟਰ ਅਧਿਆਪਕ ਨਾਂਹ ਪੱਖੀ ਕੰਮੈਂਟ/ਰਿਪਲਾਈ ਕਰਦੇ ਹਨ। ਇੱਥੇ ਨਾਂਹ ਪੱਖੀ ਤੋਂ ਮਤਲਬ ਇਹ ਨਹੀਂ ਕਿ ਉਹ ਯੂਨੀਅਨ ਦੇ ਕਿਸੇ ਕੰਮ ਪ੍ਰਤੀ ਇਹ ਰਵੱਈਆ ਰੱਖਦੇ ਹਨ। ਉਹਨਾਂ ਨੂੰ ਹਰ ਗੱਲ ਵਿੱਚ ਯੂਨੀਅਨ ਮੈਂਬਰਾਂ ਨੂੰ ਕੋਸਣ ਦੀ ਆਦਤ ਪੈ ਗਈ ਹੈ। ਹੋ ਸਕਦਾ ਹੈ ਕਿ ਕੋਈ ਜਾਂ ਬਹੁਤ ਸਾਰੇ ਯੂਨੀਅਨ ਮੈਂਬਰ ਗਲਤ ਵੀ ਹੋਣ, ਪਰ ਵਰਤਮਾਨ, ਭਵਿੱਖ ਅਤੇ ਭੂਤਕਾਲ ਨੂੰ ਇਕੱਠਿਆਂ ਕਰਕੇ ਵੇਖਿਆ ਨਹੀਂ ਜਾ ਸਕਦਾ। ਦੂਜੇ ਪਾਸੇ ਇਹ ਵੀ ਕਿਹਾ ਜਾਂਦਾ ਹੈ ਕਿ ਨਵੀਂ ਯੂਨੀਅਨ ਬਣਨ ਦੇ ਨਾਲ ਕੰਪਿਊਟਰ ਅਧਿਆਪਕਾਂ ਦਾ ਨੁਕਸਾਨ ਹੋ ਰਿਹਾ ਹੈ। ਇਹ ਸੱਚ ਹੋ ਹੀ ਨਹੀਂ ਸਕਦਾ, ਜਦੋਂ ਤੋਂ ਸੀ ਐਮ ਯੂ ਨੇ 'ਸਿੱਖਿਆ ਵਿਭਾਗ ਦਾ ਨਾਰ੍ਹਾ' ਬਲੰਦ ਕੀਤਾ ਹੈ ਉਦੋ ਤੋਂ ਹੀ ਬਾਕੀ ਯੂਨੀਅਨ ਦੇ ਕੰਮ ਵਿੱਚ ਵੀ ਤੇਜੀ ਆਈ ਹੈ। ਦੂਜੀ ਗੱਲ ਇਹ ਵੀ ਕਿ ਸੀ ਐਮ ਯੂ ਦੇ ਲੀਗਲ ਐਡਵਾਇਜ਼ਰ ਸ਼੍ਰੀ ਰਾਜ ਸੁਰਿੰਦਰ ਕਾਹਲੋਂ ਨੇ 12 ਤਾਰੀਖ ਵਾਲੀ ਮੀਟਿੰਗ ਵਿੱਚ ਦੂਜੀ ਯੂਨੀਅਨ ਦੇ ਪ੍ਰਧਾਨ ਨੂੰ ਇਹ ਗੱਲ ਸਾਫ ਕਰ ਦਿੱਤੀ ਸੀ ਕਿ ਤੁਹਾਡੇ ਕੰਮ ਨਾ ਕਰਨ ਕਰਕੇ ਅਸੀਂ ਅੱਗੇ ਆਏ ਹਾਂ 'ਤੇ ਜੇਕਰ ਅਸੀਂ ਵੀ ਕੰਮ ਨਹੀ ਕਰਦੇ ਤਾਂ ਨਵੀ ਯੂਨੀਅਨ ਦਾ ਬਣਨਾ ਤੈਅ ਹੈ।

ਸੋ ਸਭ ਨੂੰ ਬੇਨਤੀ ਹੈ ਕਿ ਯੂਨੀਅਨ ਦੇ ਸੁਧਾਰਾਂ ਲਈ ਸਾਨੂੰ ਚੰਗੇ / ਮੰਦੇ ਸੰਦੇਸ਼ ਸਭ ਕਬੂਲ ਹਨ ਅਤੇ ਅਸੀ ਉਹਨਾਂ ਨੂੰ ਆਪਣੇ ਸੁਧਾਰ ਅਤੇ ਆਪਣੇ ਕੀਤੇ ਕੰਮਾਂ ਦਾ ਇਨਾਮ ਜਾਂ ਉਸਦੀ ਸਜਾ  ਸਮਝਦੇ ਹਾਂ, ਪਰ ਕਿਸੇ ਵਿਅਕਤੀ ਵਿਸ਼ੇਸ਼ ਲਈ ਸਿੱਧੇ ਜਾਂ ਅਸਿੱਧੇ ਤੌਰ  ਵਾਲੇ ਤੁਹਾਡੇ ਸੰਦੇਸ਼ ਉਸ ਯੂਨੀਅਨ ਲਈ ਕਿੰਨੇ ਕੁ ਜਾਇਜ ਹਨ ਇਸ ਬਾਰੇ ਸੋਚਣ ਦੀ ਲੋੜ ਹੈ।


ਇੱਥੇ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਇਹ ਪੋਸਟ ਕਿਸੇ ਯੂਨੀਅਨ ਵਿਸ਼ੇਸ਼ ਨੂੰ ਗਲਤ ਜਾਂ ਸਹੀ ਸਾਬਿਤ ਕਰਨ ਲਈ ਨਹੀਂ ਲਿਖੀ ਗਈ।

No comments:

Post a Comment